Journal: Int. J Adv. Std. & Growth Eval.
Mail: allstudy.paper@gmail.com
Contact: +91-9650866419
Impact factor (QJIF): 8.4 E-ISSN: 2583-6528
INTERNATIONAL JOURNAL OF ADVANCE STUDIES AND GROWTH EVALUATION
VOL.: 4 ISSUE.: 6(June 2025)
Author(s): ਡਾ: ਸੁਖਜਿੰਦਰ ਕੌਰ
Abstract:
ਸੁਰਜੀਤ ਪਾਤਰ ਦੀ ਕਵਿਤਾ ਮਾਨਵਵਾਦੀ ਸਰੋਕਾਰਾਂ ਵਾਲੀ ਕਵਿਤਾ ਹੈ l ਉਹ ਸਮਾਜ ਵਿਚਲੀਆਂ ਸਮੱਸਿਆਵਾਂ ਨੂੰ ਭਲੀ ਭਾਂਤ ਸਮਝਦਾ ਹੈ, ਉਨਾਂ ਦੇ ਯਥਾਰਥ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਅਤੇ ਉਹਨਾਂ ਦਾ ਹੱਲ ਪ੍ਰਗਤੀਸ਼ੀਲ ਚਿੰਤਨ ਰਾਹੀਂ ਕਰਦਾ ਹੈl ਉਸਦੀ ਸੋਚ ਮਾਨਵਵਾਦੀ ਹੈ ਤੇ ਵਿਚਾਰਧਾਰਾ ਕ੍ਰਾਂਤੀਕਾਰੀ l ਉਸਨੇ ਪ੍ਰਗਤੀਵਾਦੀ ਕਾਵਿਧਾਰਾ ਨੂੰ ਦੁਬਾਰਾ ਸਥਾਪਿਤ ਕੀਤਾ ਹੈ l ਉਸਨੇ ਪੁਰਾਣੀਆਂ ਸੱਭਿਆਚਾਰਕ ਕੀਮਤਾਂ ਨੂੰ ਠੁਕਰਾਇਆ ਨਹੀਂ ਸਗੋਂ ਨਵੀਆਂ ਪ੍ਰਿਸਥਿਤੀਆਂ ਵਿੱਚ ਬਦਲਿਆ ਹੈ l ਉਸਨੇ ਲੋਕ ਧਰਾਈ ਸਮੱਗਰੀ ਵਿੱਚੋਂ ਪੰਜਾਬੀ ਅਖਾਣ, ਮੁਹਾਵਰਿਆਂ, ਲੋਕਵਿਸ਼ਵਾਸਾਂ, ਰੀਤੀ ਰਿਵਾਜਾਂ, ਅਤੇ ਮਿਥਿਕ ਹਵਾਲਿਆਂ ਨੂੰ ਵਰਤਿਆ ਹੈl ਪਾਤਰ ਅਧਨਕ ਯਥਾਰਥ ਨੂੰ ਸਮਝਾਉਣ ਲਈ ਇਤਿਹਾਸਿਕ ਇਤਿਹਾਸਿਕ ਘਟਨਾਵਾਂ ਨੂੰ ਦਰਸਾ ਕੇ ਉਹਨਾਂ ਨੂੰ ਨਵੇਂ ਅਰਥ ਦਿੰਦਾ ਹੈ l ਉਹ ਆਪਣੀ ਕਵਿਤਾ ਦੀ ਰਚਨਾ ਬਹੁਤ ਹੀ ਸਿਆਣਪ ਤੇ ਬੁੱਧੀ ਨਾਲ ਕਰਦਾ ਤੇ ਡੂੰਘੀਆਂ ਪਰਤਾਂ ਨੂੰ ਫਰੋਲਦਾ ਹੈl ਉਹ ਮਿੱਥਾਂ ਨੂੰ ਵਰਤ ਕੇ ਆਜੋਕਗ ਸਮੇਂ ਦੀ ਅਸਲੀਅਤ ਨੂੰ ਬਿਆਨ ਕਰਦਾ ਹੈl ਇਸ ਕਾਵਿ ਸੰਗ੍ਰਹਿ ਵਿੱਚ ਪਾਤਰ ਨੇ ਆਪਣੇ ਅਸਤਿਤਵ ਅਤੇ ਪੂਰੇ ਪੰਜਾਬ ਦੇ ਅਸਤਿਵ ਦਾ ਪ੍ਰਗਟਾਵਾ ਕੀਤਾ ਹੈ l ਉਹ ਪੂਰੀ ਦੁਨੀਆਂ ਦੇ ਦਰਦ ਨੂੰ ਮਹਿਸੂਸ ਕਰਦਾ ਹੈ ਉਹ ਦਰਦ ਜਦੋਂ ਸਹਿਣ ਨਹੀਂ ਹੁੰਦਾ ਤਾਂ ਕਵਿਤਾ ਦਾ ਰੂਪ ਲੈ ਲੈਂਦਾ ਹੈl
keywords:
Pages: 94-96 | 1 View | 0 Download
How to Cite this Article:
ਡਾ: ਸੁਖਜਿੰਦਰ ਕੌਰ. ਬਿਰਖ ਅਰਜ਼ ਕਰੇ ਇੱਕ-ਅਧਿਐਨ. Int. J Adv. Std. & Growth Eval. 2025; 4(6):94-96,